मंगलवार, 26 जुलाई 2022
ਕਬੱਡੀ Tournament Frankfurt
17 ਜੁਲਾਈ 2022 ਨੂੰ ਬਾਬਾ ਮੱਖਣ ਸ਼ਾਹ ਲੁਭਾਣਾ ਸਿੱਖ Welfare Association (Regi.) Frankfurt ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਜੀ ਦੀ ਮਿੱਠੀ ਅਤੇ ਨਿੱਘੀ ਯਾਦ ਵਿੱਚ 23ਵਾਂ ਕਬੱਡੀ Tournament ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ. ਪੰਜ ਕਬੱਡੀ ਟੀਮਾਂ ਦੇ ਆਪਸ ਵਿੱਚ 6 ਮੁਕਾਬਲਿਆਂ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਕਬੱਡੀ Club Köln ਜੇਤੂ ਹੋਈ ਜਿਸਨੂੰ 3100 ਯੂਰੋ ਦੇ ਇਨਾਮ ਨਾਲ ਸਨਮਾਨਿਤ ਕਿੱਤਾ ਗਿਆ. Punjab Sports Club Amsterdam runner up ਘੋਸ਼ਿਤ ਹੋਇਆ ਅਤੇ ਉਸ ਟੀਮ ਨੂੰ 2500 ਯੂਰੋ ਦੇ ਇਨਾਮ ਨਾਲ ਸਨਮਾਨਿਤ ਕਿੱਤਾ ਗਿਆ. ਗੁਰੂ ਕਾ ਲੰਗਰ ਹੈਪੀ ਸੱਲਾਂ ਪਰਿਵਾਰ ਵੱਲੋਂ ਲਗਾਇਆ ਗਿਆ. ਡਾ. ਅੰਬੇਡਕਰ ਮਿਸ਼ਨ Society Europe 'Germany' ਦੇ ਪ੍ਰਧਾਨ ਸੋਹਨਲਾਲ ਸਾਪਲਾ ਵੱਲੋਂ ਸੰਸਥਾ ਦੇ ਪ੍ਰਧਾਨ ਹਰਭਜਨ ਸਿੰਘ ਕੈਰੋਂ, ਚੇਅਰਮੈਨ ਕਰਨੈਲ ਸਿੰਘ, ਮੀਤ ਪ੍ਰਧਾਨ ਗੁਰਮੇਲ ਸਿੰਘ ਪਿਹੋਵਾ, ਗੁਰੁਦ੍ਵਾਰਾ ਸਿੰਘ ਸੈਂਟਰ ਦੇ ਪ੍ਰਧਾਨ ਬਲਕਾਰ ਸਿੰਘ, ਬੱਬਾ ਸਿੰਘ ਗਿੱਲ, ਨਿਰਮਲ ਸਿੰਘ ਨਿੰਮਾ, ਸਾਬਕਾ ਪ੍ਰਧਾਨ ਕੁਲਵੰਤ ਸਿੰਘ, ਪਾਲਾ ਸਿੰਘ, ਸੁਰਾਇਣ ਸਿੰਘ ਅਤੇ ਬਾਕੀ ਕਮੇਟੀ members ਨੂੰ ਕਬੱਡੀ ਖੇਡ ਨੂੰ ਪ੍ਰਫੁੱਲਤ ਕਰਨ ਲਈ ਭਾਰਤੀ ਸੰਵਿਧਾਨ ਦਾ ਪੰਜਾਬੀ ਸੰਸਕਰਣ ਭੇਂਟ ਕੀਤਾ ਗਿਆ.