मंगलवार, 22 जून 2021

ਮਨਜੀਤ ਕੌਰ, Ambulance Driver, ਜਲੰਧਰ ਵਾਲੀ

ਪੰਦਰਾਂ ਸਾਲ ਦੀ ਸੀ, ਮਾਂ ਦੇ ਕੋਲੋਂ ਆਈ ਸੀ. ਸੋਲਾਂ ਸਾਲ ਦੀ ਹੋਈ, ਮਾਂ ਬਣ ਗਈ. ਸਤਾਰਵਾਂ ਸਾਲ ਹੋਇਆ, ਫੇਰ ਮਾਂ ਬਣ ਗਈ. ਸੋਹਲਵੇਂ ਸਾਲ ਵਿੱਚ ਬੇਟੀ ਹੋਈ, ਘਰ ਵਾਲੇ ਨੇ ਮਾਰ ਦਿੱਤੀ, ਕਿਓਂਕਿ ਓਹ ਸ਼ਰਾਬੀ ਸੀ. ਅੱਜ ਮੈਂ ਬਣ ਗਈ ਮਨਜੀਤ ਕੌਰ, Ambulance Driver, ਜਲੰਧਰ ਵਾਲੀ. ਬਚਪਨ ਚ ਮੇਰੀ ਜ਼ਿੰਦਗੀ ਬਹੁਤ ਵਧਿਆ ਸੀ. ਘਰ ਵਿੱਚ ਭੈਣ ਭਰਾ, ਮਾਂ ਪਿਓ ਸਾਰੇ ਸੀ. ਪੰਦਰਾਂ ਸਾਲ ਦੀ ਉਮਰ ਹੋਈ, ਮਨਜੀਤ ਵਿਆਹੀ ਗਈ. ਘਰ ਵਾਲਾ ਸ਼ਰਾਬੀ ਮਿਲ ਗਿਆ. ਘਰ ਵਾਲੇ ਦਾ ਭਰਾ ਕਮਲਾ, ਭੈਣ ਕਮਲੀ. ਕਮਲਿਆਂ ਵਿੱਚ ਵਿਆਹਿਆ ਗਿਆ ਮਨਜੀਤ ਨੂੰ. ਮੈਨੂੰ ਪਤਾ ਨਹੀਂ ਸੀ ਕਿ ਮੈਂ ਅੱਜ ਇਸ ਮੋੜ ਤੇ ਆ ਜਾਵਾਂਗੀ. ਘਰ ਵਾਲਾ ਇੰਨਾ ਸ਼ਰਾਬੀ ਸੀ, ਕਿ ਉਸਨੇ ਜ਼ਮੀਨ, ਜਾਇਦਾਦ, ਸਾਰਾ ਕੁੱਝ ਹੀ ਵੇਚ ਦਿੱਤਾ, ਕੁੱਝ ਵੀ ਨਹੀਂ ਛੱਡਿਆ. ਇੱਥੋਂ ਤੱਕ ਕਿ ਦੋ ਸੌ ਰੁਪਏ ਚ ਮਨਜੀਤ ਨੂੰ ਵੀ ਵੇਚ ਦਿੱਤਾ. ਮੈਂ ਆਪਣੇ ਬਲਬੂਤੇ ਤੇ ਬਚੀ. ਸਾਰਾ ਕੁੱਝ ਵਿਕਣ ਦੇ ਬਾਵਜੂਦ ਮੈਂਨੇ ਜਲੰਧਰ ਆ ਕੇ ਇੱਕ ਨਵੀਂ ਸ਼ੁਰੂਆਤ ਕੀਤੀ. ਕੋਲ ਬੇਟਾ ਸੀ ਜੋ ਬੇਟਿਆਂ ਤੋ ਬਾਦ ਹੋਇਆ ਸੀ. ਜ਼ਿੰਦਗੀ ਦਾ ਇੱਕ ਸੁਪਨਾ ਹੋਇਆ ਕਿ ਮੈਂ ਇਹ ਸੁਪਨਾ ਸਾਕਾਰ ਕਰਾਂਗੀ. ਆਪਣੇ ਬੇਟੇ ਨੂੰ ਕਾਮਯਾਬ ਕਰਾਂਗੀ. ਕਿੱਦਾਂ ਕਰਾਂਗੀ. ਘਰ ਵਿੱਚ ਕੁੱਝ ਨਹੀਂ ਸੀ. ਕਿਸੇ ਦਾ ਸਾਥ ਨਹੀਂ ਸੀ. ਮੈਂ ਆਪਣਾ ਬੇਟਾ ਲੈ ਕੇ ਜਲੰਧਰ ਆ ਗਈ. ਇੱਥੇ ਆ ਕੇ ਮੈਂ ਲੋਕਾਂ ਦੇ ਘਰ ਚ ਝਾੜੂ ਪੋਚੇ ਵੀ ਕੀਤੇ, ਲੋਕਾਂ ਦਾ ਕੰਮ ਵੀ ਕੀਤਾ. ਫੇਰ ਮੈਨੂੰ ਇੱਕ ਗੱਡੀ ਦਿਸੀ. ਮੈਂਨੂੰ ਛੋਟੀ ਹੁੰਦੀ ਨੂੰ ਡਰੈਵਰੀ ਦਾ ਸ਼ੌਕ ਸੀ. ਆਪਣੇ ਭਰਾਵਾਂ ਦੇ ਨਾਲ ਟਰੈਕਟਰ ਚਲਾਣਾ, ਸਾਇਕਲ ਚਲਾਣਾ, ਬੜਾ ਵਧਿਆ ਲੱਗਦਾ ਸੀ. ਜਦੋਂ ਸ਼ਰਾਬੀ ਘਰ ਵਾਲਾ ਕੁੱਟਦਾ ਸੀ ਤਾਂ ਮੈਂ ਮਾਂ ਕੋਲ ਜਾਂਦੀ ਸੀ. ਪਰ ਮਾਂ ਬਿਮਾਰ ਰਹਿੰਦੀ ਸੀ. ਓਹਨਾਂ ਨੂੰ ਲੈ ਕੇ ਅਸੀਂ ਅਸਪਤਾਲ ਜਾਂਦੇ ਸੀ. ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ. ਕਿਓਂਕਿ ਮੈਂ ਛੋਟੀ ਸੀ. ਜਦੋਂ ਓਹਨਾਂ ਨੂੰ ambulance ਚ ਲੈ ਕੇ ਆਓਂਦੇ ਤਾਂ ਦੇਖਦੇ ਸੀ ਕਿ ambulance ਚਲਦੀ ਕਿੰਨੀ ਸੋਹਨੀ ਲੱਗਦੀ ਹੈ. ਸਾਰੇ ਰਸਤੇ ਮਿਲਦੇ ਨੇ, ਸਾਰਾ ਕੁੱਝ ਮਿਲਦਾ ਹੈ. ਸ਼ੌਕ ਜਾਗਿਆ ਇੱਕ ਮਨ ਵਿੱਚ ਕਿ ਜਦੋਂ ਮੈਂ ਇਸ ਸੀਟ ਬੈਠਾਂਗੀ ਤਾਂ ਕਿੰਨਾ ਵਧਿਆ ਲੱਗੇਗਾ. ਪਰ ਮੈਂਨੂੰ ਨੀ ਸੀ ਪਤਾ ਕਿ ਮੇਰੀ ਕਿਸਮਤ ਮੈਂਨੂੰ ਇੱਥੇ ਲੈ ਆਵੇਗੀ. ਜਲੰਧਰ ਆਓਣ ਤੋਂ ਬਾਦ ਕਬਾੜ ਚ ਪਈ ਇੱਕ ਗੱਡੀ ਦੇਖੀ ਤਾਂ ਦੋਬਾਰਾ ਸ਼ੌਕ ਜਾਗਿਆ ਕਿ ਮੈਂ ਲੋਕਾਂ ਦੇ ਘਰ ਚ ਝਾੜੂ ਪੋਚੇ ਕਰ ਕੇ ਆਪਣੇ ਬੇਟੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੀ. ਕਬਾੜ ਵਾਲਿਆਂ ਨੇ ਦੱਸਿਆ ਕਿ ਗੱਡੀ ਇੰਨੇ ਦੀ ਮਿਲੇਗੀ. ਮੈਂ ਝਾੜੂ ਪੋਚੇ ਕਰਕੇ, ਪੈਸੇ ਜੋੜ ਕੇ ਗੱਡੀ ਦੇ ਪੈਸੇ ਦਿੱਤੇ. ਮੈਂ ਉਸ ਨੂੰ ambulance ਬਣਾਓਣ ਦੀ ਕੋਸ਼ਿਸ਼ ਕੀਤੀ. ਵੀਹ ਹਜ਼ਾਰ ਚ ਮੈਂ ਗੱਡੀ ਲਈ ਅਤੇ ਉਸ ਨੂੰ ਤਿਆਰ ਕੀਤਾ. ਫੇਰ ਮੇਰੀ ਮਾਂ ਦੇ ਇੱਕ ਮੂੰਹ ਬੋਲੇ ਬੇਟੇ ਨੇ ਮੈਨੂੰ ਓਹ ਗੱਡੀ ਤਿਆਰ ਕਰਾ ਕੇ ਦਿੱਤੀ. ਮੇਰੀ ਮਾਂ ਦੇ ਆਪਣੇ ਬੇਟੇ ਤਾਂ ਮਾਂ ਦੇ ਨਹੀਂ ਹੋਏ. problem ਆਓਣ ਲੱਗ ਗਈ ਕਿ ਜਨਾਨੀ ਗੱਡੀ ਕਿੱਦਾਂ ਚਲਾਏਗੀ. ਭਰਾ ਨੇ ਪੁੱਛਿਆ ਕਿ ਗੱਡੀ ਚਲਾ ਲਏਂਗੀ? ਮੈਂਨੇ ਕਿਹਾ ਹਾਂ ਕੋਈ ਗੱਲ ਨਹੀਂ, ਚਲਾ ਲਵਾਂਗੀ. ਇਹ ਕੇਹੜੀ ਵੱਡੀ ਗੱਲ ਹੈ. ਕੋਸ਼ਿਸ਼ ਕੀਤੀ. ਪਹਲੇ ਦਿਨ ਮੈਂਨੂੰ ਇੱਕ ਮਾਂ ਦੀ dead body ਮਿਲੀ ਜਿਸ ਦੀਆਂ ਤਿੰਨ ਬੇਟਿਆਂ ਸੀ, ਜੋ ਬਹੁਤ ਰੋ ਰਹਿਆਂ ਸੀ. ਓਹਨਾਂ ਨੂੰ ਦੇਖ ਕੇ ਮੈਂਨੂੰ ਵੀ ਆਪਣੀ ਮਾਂ ਵੀ ਯਾਦ ਆ ਗਈ ਕਿ ਮੈਂ ਵੀ ਉਸਨੂੰ ਇਸ ਤਰਾਂ ਲੈ ਕੇ ਆਓਂਦੀ ਸੀ. ਮੇਰੇ ਭਰਾ ਦਾ ਫੋਨ ਆਇਆ, ਉਸਨੇ ਪੁੱਛਿਆ ਕਿ ਕੀ ਕਰ ਰਹੀ ਹੈਂ. ਮੈਂ ਕਿਹਾ ਗੱਡੀ ਚਲਾ ਰਹੀ ਹਾਂ. ਉਸਨੇ ਪੁੱਛਿਆ ਕਿ ਰੋ ਕਿਓਂ ਰਹੀ ਹੈਂ? ਮੈਂ ਕਿਹਾ ਕਿ ਇੰਨਾਂ ਦੀ ਮਾਂ ਮਰ ਗਈ ਹੈ. ਉਸਨੇ ਕਿਹਾ ਕਿ ਕੋਈ ਗੱਲ ਨਹੀਂ, ਤੂੰ dead body ਛੱਡ ਕੇ ਆਜਾ, ਫੇਰ ਮੈਂ ਦੇਖਦਾ ਹਾਂ. ਮੈਂ dead body ਲਾਹ ਕੇ ਵੀਰੇ ਕੋਲ ਆਈ ਤਾਂ ਉਸਨੇ ਕੁੱਝ ਨਹੀਂ ਪੁੱਛਿਆ, ਬੱਸ ਖਿੱਚ ਕੇ ਮੇਰੇ ਮੂੰਹ ਤੇ ਜ਼ੋਰ ਨਾਲ ਚਪੇੜ ਮਾਰੀ. ਮੈਂ ਕਿਹਾ ਕਿ ਵੀਰੇ ਮੈਂ ਤਾਂ ਪੈਸੇ ਕਮਾ ਕੇ ਲਿਆਈ ਹਾਂ ਅਤੇ ਤੂੰ ਮੈਂਨੂੰ ਮਾਰ ਰਿਹੈਂ. ਉਸਨੇ ਕਿਹਾ ਕਿ ਚਪੇੜ ਮਾਰੀ ਹੈ ਕਿ ਯਾਂ ਤਾਂ ਤੂੰ ਗੱਡੀ ਚਲਾ ਲੈ, ਤੇ ਯਾਂ ਤੂੰ ਮਾਂ ਨੂੰ ਚੇਤੇ ਕਰ ਕੇ ਰੋ ਲੈ. ਉਸ ਤੋਂ ਬਾਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ. ਮੇਰਾ ਮਨ ਪੱਥਰ ਹੋ ਗਿਆ. ਮੈਂ ਰੋਣਾ ਬੰਦ ਕਰ ਦਿੱਤਾ. ਫੇਰ ਮੈਂ ਬੱਸ ਗੱਡੀ ਚਲਾਓਂਦੀ ਰਹੀ. ਗੱਡੀ ਚਲਾਓਂਦੇ ਹੋਏ ਮੈਂਨੂੰ ਕਈ ਮੁਸ਼ਕਿਲਾਂ ਆਈਆਂ. ਇੱਕ ਵਾਰ ਮੈਂ ਕਿਸੇ ਦੁਰਘਟਨਾ ਦੇ ਸ਼ਿਕਾਰ ਇੱਕ ਪੁਲਿਸ ਮੁਲਾਜ਼ਮ ਦੀ dead body ਲੈ ਕੇ ਸ਼ਹਰ ਤੋਂ ਬਾਹਰ ਜਾ ਰਹੀ ਸੀ. ਏੱਕ ਪੁਲਿਸ ਦੀ ਗੱਡੀ ਮੇਰੇ ਅੱਗੇ ਸੀ, ਇੱਕ ਪਿੱਛਾ ਅਤੇ ਏੱਕ ਪੁਲਿਸ ਮੁਲਾਜ਼ਮ ਮੇਰੇ ਨਾਲ ਬੈਠਾ. ਲੋਕੀਂ ਕਹਿੰਦੇ ਨੇ ਪੁਲਿਸ ਤਾਂ ਹਰ ਕਿਸੇ ਦੀ ਸੁਰੱਖਿਆ ਕਰਦੀ ਹੈ. ਪਰ ਮੇਰੀ ਸੁਰੱਖਿਆ ਨਹੀਂ ਕੀਤੀ. ਬਲਕਿ ਉਸ ਪੁਲਿਸ ਮੁਲਾਜ਼ਮ ਨੇ ਮੇਰੇ ਨਾਲ ਇੰਨੀ ਗਿਰੀ ਹਰਕਤ ਕੀਤੀ ਕਿ ਅੱਜ ਉਸਨੂੰ ਯਾਦ ਕਰ ਕਰ ਮੇਰਾ ਦਿਮਾਗ ਪਾਗਲ ਹੋ ਜਾਂਦਾ ਹੈ. ਮੈਂ ਸੋਚਿਆ ਸ਼ਾਇਦ ਥੋੜੀ ਦੇਰ ਬਾਅਦ ਸ਼ਹਰ ਤੋਂ ਬਾਹਰ ਜਾ ਕੇ ਠੀਕ ਹੋ ਜਾਵੇਗਾ. ਪਰ ਓਹ ਇਨਸਾਨ ਬਹੁਤ ਗੰਦਾ ਨਿੱਕਲਿਆ. ਜਦੋਂ ਓਹ ਨਹੀਂ ਹਟਿਆ ਤਾਂ ਮੈਂ ਸ਼ਹਰੋਂ ਬਾਹਰ ਸੜਕ ਦੇ ਵਿੱਚ ਗੱਡੀ ਖੜੀ ਕਰ ਕੀਤੀ ਅਤੇ ਉਸਨੂੰ collar ਤੋਂ ਫੜ ਕੇ ਧੜਾ ਧੜ ਮਾਰਨਾ ਸ਼ੁਰੂ ਕਰ ਦਿੱਤਾ. ਅੱਗੇ ਵਾਲੀ ਗੱਡੀ ਨਿੱਕਲ ਚੁੱਕੀ ਸੀ. ਪਿੱਛੇ ਵਾਲੀ ਗੱਡੀ ਤੋਂ ਪੁਲਸਿਏ ਉੱਤਰ ਕੇ ਆਏ, ਪਰ ਫਹਨਾਂ ਦੀ ਹਿੰਮਤ ਨਹੀਂ ਪਈ ਮੈਂਨੂੰ ਰੋਕਣ ਦੀ. ਓਹਨਾਣ ਨੇ ਮੈਨੂੰ ਮਾਰਨ ਦਾ ਕਾਰਣ ਪੁੱਛਿਆ. ਮੈਂ ਓਹਨਾਂ ਨੂੰ ਕਿਹਾ ਕਿ ਅੱਜ ਇੱਥੇ ਤੁਹਾਡੀ ਮਾਂ ਯਾਂ ਭੈਣ ਵੀ ਹੁੰਦੀ ਤਾਂ ਓਹ ਵੀ ਇਸਨੂੰ ਇਸੇ ਤਰਾਂ ਮਾਰਦੀ. ਮੈਂ ਉਸਨੂੰ ਹੋਰ ਵੀ ਗੱਡੀ ਵਿੱਚ ਜੋ ਵੀ ਹਥਿਆਰ ਮਿਲਿਆ, ਉਸ ਨਾਲ ਮਾਰਿਆ. ਮੈਂਨੂੰ ਉਸ ਵੇਲੇ ਇਹ ਖੌਫ਼ ਨਹੀਂ ਆਇਆ ਕਿ ਮੈਂ ਇੱਕ ਪੁਲਿਸ ਮੁਲਾਜ਼ਮ ਨੂੰ ਕੁੱਟ ਰਹੀ ਹਾਂ. ਮੈਂਨੂੰ ਉਸ ਵੇਲੇ ਇਹ ਖਿਆਲ ਆ ਰਿਹਾ ਸੀ ਕਿ ਇਸਨੇ ਅੱਜ ਮੈਂਨੂੰ ਜਨਾਨੀ ਹੋਣ ਕਾਰਣ torture ਕੀਤਾ ਹੈ. ਅਤੇ ਮੈਂ ਵੀ ਇਸ ਨੂੰ ਦੱਸਾਂਗੀ ਕਿ ਜਨਾਨੀ ਕੀ ਚੀਜ਼ ਹੈ. ਮੈਂ ਡਰੀ ਨਹੀਂ. ਮੈਂ ਪੁਲਿਸ ਮਲਾਜ਼ਮਾਂ ਨੂੰ ਕਿਹਾ ਕਿ ਯਾਂ ਤਾਂ ਅੱਜ ਮੈਂ ਦੋ dead bodies ਲੈ ਕੇ ਜਾਵਾਂਗੀ ਯਾਂ ਫੇਰ ਇੱਕ ਵੀ ਨਹੀਂ. ਪੁਲਿਸ ਮਲਾਜ਼ਮਾਂ ਨੇ ਕਿਹਾ ਕਿ ਮੈਡਮ, ਤੁਸੀਂ ਇਸ ਤਰਾਂ ਨਾ ਕਰੋ. ਕਿਰਪਾ ਕਰਕੇ dead body ਨੂ° ਮੰਤਵ ਤੇ ਪਹੁੰਚਾ ਦੇਓ. ਅਸੀਂ ਇਸ ਕਮੀਨੇ ਨੂੰ ਬਾਹਰ ਕੱਢ ਲੈਣੈ ਹਾਂ. ਇੱਥੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਘਰ ਵਾਲਿਆਂ ਨੇ ਵਿਆਹਿਆ, ਸ਼ਰਾਬੀ ਦੇ ਲੜ ਲਾਇਆ, ਪੁਲਿਸ ਵਾਲੇ ਦਾ ਸਾਥ ਸੀ, ਉਸਨੇ ਵੀ ਮੇਰੇ ਨਾਲ ਗਲਤ ਹਰਕਤ ਕੀਤੀ, ਘਰ ਵਾਲੇ ਨੇ ਵੇਚਿਆ, ਪੇਕਿਆਂ ਨੇ ਸ਼ੁਦਾਈਆਂ ਦੇ ਲੜ ਲਾਇਆ, ਕਿਸੇ ਦਾ ਕੋਈ ਆਸਰਾ ਨਹੀਂ, ਨਾ ਕੋਈ ਕਿਸੇ ਦਾ ਸਾਥ ਦਿੰਦਾ ਹੈ. ਉਸ ਤੋਂ ਬਾਦ ਵੀ ਜ਼ਿੰਦਗੀ ਵਿੱਚ ਕਈ ਅਜਿਹੀਆਂ ਘਟਨਾਵਾਂ ਹੋਈਆਂ ਜੋ ਮੈਂਨੂੰ ਕਦੀ ਨਹੀਂ ਭੁੱਲ ਸਕਦੀਆਂ. ਇੱਕ ਰਾਤ ਢਾਈ ਤਿੰਨ ਵਜੇ ਮੈਂਨੂੰ ਫੋਨ ਆਇਆ ਕਿ ਇੱਕ accident ਹੋਇਆ ਹੈ, patient ਲੈ ਕੇ ਆਓਣੇ ਹਨ. ਮੈਂ ਤਿੰਨ patient ਲੈ ਕੇ ਆਈ. ਤਿੰਨਾ ਦੇ ਵਿੱਚੋਂ ਇੱਕ ਜਲੰਧਰ ਆਓਂਦੇ ਹੋਏ expire ਹੋ ਗਏ. ਦੋ ਨੂੰ ਮੈਂ ਲੁਧਿਆਣੇ DMC ਲੈ ਕੇ ਗਈ. ਉੱਥੇ ਜਾ ਕੇ ਵੇਖਿਆ ਕਿ ਬਹੁਤ ਸਾਰਾ ਮੀਡਿਆ, ਪ੍ਰੈਸ ਅਤੇ ਲੋਕ ਇਕੱਠੇ ਹੋਏ ਸਨ. ਮੈਂ ਹੈਰਾਨ ਕਿ ਮੈਂ ਕਿਸ ਮਸ਼ਹੂਰ ਹਸਤੀ ਨੂੰ ਲੈ ਕੇ ਆਈ ਹਾਂ. ਗੱਡੀ ਤੋਂ ਉੱਤਰਣ ਲੱਗੀ ਤਾਂ ਇਹ ਸੁਣ ਕੇ ਚੌਂਕ ਗਈ ਮੈਂ ਜਸਪਾਲ ਭੱਟੀ ਦੇ ਬੇਟੇ ਨੂੰ ਲੈ ਕੇ ਆਈ ਹਾਂ. ਜਸਰਾਜ ਜੀ ਅਤੇ ਸੁਰੀਲੀ ਜੀ ਮੇਰੇ ਨਾਲ ਸਨ. ਉਸ ਤੋਂ ਬਾਦ ਜਲੰਥਰ ਜਾਂਦੇ ਹੋਏ producer ਸਾਹਬ ਦਾ ਫਓਨ ਆਇਆ ਕਿ ਮਨਜੀਤ ਜੀ ਤੁਸੀਂ ਜਲੰਧਰ ਕਦੋਂ ਪਹੁੰਚ ਰਹੇ ਹੋ?