ਐਵੇਂ ਨਾ ਲੜਿਆ ਕਰ ਢੋਲਾ, ਵੇ ਮੈਂ ਤੇਰੇ ਸਿਹਰਿਆਂ ਨਾਲ ਵਿਆਹੀ ਹੋਈ ਆਂ
ਕਦੇ ਸਾਡੀ ਵੀ ਗੱਲ ਕੋਈ ਸੁਣ ਸੱਜਣਾ, ਵੇ ਮੈਂ ਵਾਜਿਆਂ ਦੇ ਨਾਲ ਆਈ ਹੋਈ ਆਂ
ਤੂੰ ਰਾਤ ਦੇਰ ਤੱਕ ਰੱਬ ਜਾਣੇ, ਕਿਸ ਸੌਕਣ ਦੇ ਘਰ ਰਹਿਣਾ ਏਂ
ਜੇ ਮੈਂ ਡਰਦੀ ਡਰਦੀ ਪੁੱਛ ਬੈਠਾਂ, ਤੂੰ ਵੱਢ ਖਾਣ ਨੂੰ ਪੈਂਦਾ ਏਂ
ਵੇ ਮੈਂ ਕਦੋਂ ਦੀ ਪੇਕੇ ਟੁਰ ਜਾਂਦੀ, ਪਰ ਮਾਂ ਪਿਓ ਦੀ ਸਮਝਾਈ ਹੋਈ ਆਂ
ਦਾਰੂ ਨਾ ਪੀ ਕੇ ਆਇਆ ਕਰ, ਮੈਂ ਡਰ ਜਾਵਾਂ ਮੈਂ ਕੰਬ ਜਾਵਾਂ
ਨਿੱਤ ਪੀ ਕੇ ਤੂੰ ਕਰੇਂ ਖਰਾਬੀ, ਮੈਂ ਕੋਲ ਬੈਠੀ ਕੁਮਲਾ ਜਾਵਾਂ
ਹੁਣ ਪੰਜ-ਸੱਤ ਦਿਨ ਦੀ ਤਾਂ ਮਾਹਿਆ, ਮੈਂ ਜ਼ਿਆਦਾ ਹੀ ਘਬਰਾਈ ਹੋਈ ਆਂ
ਕਦੀ ਮੇਹੰਦੀ ਲਿਆ ਮੇਰੇ ਹੱਥਾਂ ਲਈ, ਮੇਰੇ ਬੁੱਲਾਂ ਲਈ ਦੰਦਾਸਾ ਲਿਆ
ਮੇਰੇ ਨਾਲ ਖੇਡ ਮੇਰਾ ਹੁਸਨ ਮਾਣ, ਕਰ ਟਿੱਚਰ ਬੁੱਲੀਂ ਹਾਸਾ ਲਿਆ
ਮੇਰੀ ਨਨਦ ਮਾਰਦੀ ਨਿੱਤ ਤਾਨੇ, ਮੈਂ ਸੱਸ ਦੀ ਬੜੀ ਸਤਾਈ ਹੋਈ ਆਂ