रविवार, 21 अप्रैल 2013

ਭਾਰਤ ਅਤੇ ਜਰਮਨ ਚ ਬੀਮਾਰ ਹੋਣ ਦਾ ਫਰਕ



ਭਾਰਤੀ ਸਮਾਜ ਚ ਹੁਣ ਤਕ ਵੀ ਸਦੀਆਂਤੋਂ ਚੱਲ ਰਹੀ ਸੇਹਤ ਦੀ ਦੇਖਭਾਲ ਅਤੇ ਬੀਮਾਰੀਆਂਦੇ ਇਲਾਜ ਦੀ ਦੇਸੀ ਪਰਂਪਰਾ ਜਣੇ ਜਣੇ ਚ ਪਾਈ ਜਾਂਦੀ ਹੈ. ਸ਼ਰੀਰ ਅਤੇ ਸੇਹਤ ਦੀ ਸੰਭਾਲ ਲਈ ਬਣੇ ਨਿਤ ਨੇਮ ਅਜੇ ਵੀ ਸਮਾਜ ਦੇ ਵੱਡੇ ਤਬਕੇ ਚ ਵੇਖੇ ਜਾ ਸਕਦੇ ਹਨ. ਸੇਹਤ ਲਈ ਲੋੜੀਂਦੇ ਕਈਆਂ ਵਿਗਿਆਨਕ ਤੱਤਾਂ ਨੇ ਧਾਰਮਿਕ ਚੋਲਾ ਪਹਿਨਿਆ ਹੋਇਆ ਹੈ. ਗਉ ਨੂੰ ਦੁੱਧ ਲਈ, ਤੁਲਸੀ ਦੇ ਪੌਦੇ ਨੂੰ ਮਲੇਰਿਆ ਤੇ ਟਾਯਫ਼ਾਇਡ ਤੋਂ ਬਚਾਣ ਲਈ, ਨੀਮ ਦੇ ਦਰਖਤ ਨੂੰ ਕੀਟਨਾਸ਼ਕ ਗੁਣ ਲਈ, ਪੀਪਲ ਦੇ ਪੇੜ ਨੂੰ ਦਿਨ ਰਾਤ ਆਕਸੀਜਨ ਦੇਣ ਦੇ ਗੁਣ ਲਈ ਪੂਜਨੀਕ ਬਣਾੳਣ ਦੇ ਪੱਿਛੇ ਸੇਹਤ ਤੇ ਪ੍ਰਦੂਸ਼ਣ ਹੀ ਮੁੱਖ ਕਾਰਣ ਹਨ. ਸ਼ਵੇਰੇ ਚਾਰ ਵਜੇ ੳਠਕੇ ਪੂਜਾਪਾਠ, ਯੋਗ, ਮੈਡੀਟੇਸ਼ਨ ਕਰਨਾ ਕੋਈ ਧਾਰਮਿਕ ਕਿਰਤ ਨਹੀਂ ਬਲਕਿ ਮਾਨiਸਕ ਰੋਗਾਂ ਤੋਂ ਬਚਣਾ ਹੈ. ਤਾੰਬੇ ਦੇ ਬਰਤਨ ਚ ਪਾਣੀ ਭਰਕੇ ੳਸ ਵਿੱਚ ਸੂਰਜ ਜਾਂ ਚੰਦਰਮਾ ਨੂੰ ਵੇਖਣਾ ਨਜਰ ਲਈ, ਪੂਰਨਮਾਸ਼ੀ ਦੀ ਰਾਤ ਨੂੰ ਪਰਾਤ ਚ ਖੀਰ ਪਰੋਸਕੇ ਚੰਦਰਮਾ ਦੀਆਂ ਰਸ਼ਮੀਆਾਂ ਚ ਰੱਖਣਾ ਤੇ ਸਵੇਰੇ ਹੋਣ ਤੇ ਖਾਣ ਦੀ ਪ੍ਰਥਾ ਦਾ ਸੰਬੰਧ ਕਿਸੇ ਧਰਮ ਨਾਲ ਨਹੀਂ ਬਲਕਿ ਦਮੇ ਦੀ ਬੀਮਾਰੀ ਤੋਂ ਬਚਣ ਨਾਲ ਹੈ. ਸੇਹਤ ਚ ਢਿੱਲਾਪਣ ਮਹੁਸੂਸ ਕਰਦੇ ਸਾਰ ਹੀ ਆਮ ਆਦਮੀ ਸੋਚਣ ਲੱਗ ਪੈਂਦਾ ਹੈ ਕਿ ਮੇਰੇ ਤੋਂ ਪਿਛੋਕੜ ਚ ਕਿਹੜੀ ਗਲਤੀ ਹੋਈ ਕਿ ਇਹ ਨੌਬਤ ਆਈ ਹੈ. ਕੁਝ ਇਕ ਸ਼ਰੀਰਕ ਔਕੜਾਂ ਸਮੇਂ ਦੇ ਨਾਲ ਅਪਣੇ ਆਪ ਹੀ ਦੂਰ ਹੋ ਜਾਣ ਵਾਲੀਆਂ ਹੁੰਦੀਆਂ ਹਨ. ਜਿਵੇਂ ਕਿ ਭਾਰੀ ਕੰਮ ਕਰਨ ਦੀ ਵਜੋਂ ਹੋਣ ਵਾਲੀਆਂ ਦਰਦਾਂ ਆਦ ਕੁਝ ਸਮੇਂ ਬਾਅਦ ਅਪਣੇ ਆਮ ਹੀ ਦੂਰ ਹੋ ਜਾਂਦੀਆਂ ਹਨ. ਜੁਕਾਮ ਵਗੈਰਹ ਦੋ ਚਾਰ ਦਿਨਾਂ ਚ ਖੁਦ ਹੀ ਪਿੱਛੇ ਹੱਟ ਜਾਂਦਾ ਹੈ. ਕੁਝ ਇਕ ਸ਼ਰੀਰਕ ਔਕੜਾਂ ਘਰੇਲੂ ਨੁਸਖੇ ਮਸਾਲੇ ਵਗੈਰਹ ਖਾਣ ਨਾਲ ਦੂਰ ਹੋ ਜਾਂਦੀਆਂ ਹਨ. ਜਿਵੇਂ ਕਿ ਗਲੇ ਦੀ ਦਰਦ ਨਮਕ ਦੇ ਗਰਾਰੇ ਕਰਨ ਨਾਲ, ਕਾਲੀ ਮਿਰਚ ਜਾਂ ਲੌਂਗ ਚੂਸਣ ਨਾਲ ਦੂਰ ਹੋ ਜਾਂਦੀ ਹੈ. ਦੰਦਾਂ ਦੀ ਖਰਾਬੀ ਨੀਮ ਦੀ ਦਾਤੁਣ ਕਰਨ ਨਾਲ ਦੂਰ ਹੋ ਜਾਂਦੀ ਹੈ. ਜੇਕਰ ਫਿਰ ਵੀ ਅਰਾਮ ਨਾ ਮਹਿਸੂਸ ਹੋਵੇ ਤਦ ਆਂਢ ਗੁਆਂਢ ਚ ਮਦਦਗਾਰ ਨੁਸਖੇ ਲਈ ਪੁਛਗਿਛ ਕੀਤੀ ਜਾਂਦੀ ਹੈ. ਇਥੇ ਵੀ ਕੰਮ ਲੋਟ ਨ ਆਵੇ ਤੇ  ਵੈਦ ਹਕੀਮ ਕੋਲ ਜਾਇਆ ਜਾਂਦਾ ਹੈ. ਇਥੇ ਵੀ ਅੱਡਾ ਨ ਜੰਮੇ ਤਦ ਕਿਸੇ ਚੇਲੇ ਜਾਂ ਸਾਧ ਸੰਤ ਦੀ ਸੰਗਤ ਚ ਜਾਕੇ ਰੋਗ ਨਿਵਾਰਣ ਦੀ ਯੁਕਤੀ ਲੱਭੀ ਜਾਂਦੀ ਹੈ. ਇੱਥੇ ਵੀ ਮਨੋਕਾਮਨਾ ਪੂਰੀ ਨ ਹੋਵੇ ਤੇ ਪਿੰਡ ਦੇ ਜਾਂ ਸਰਕਾਰੀ ਡਿਸਪੈੰਸਰੀ ਦੇ ਡਾਕਟਰ ਤਕ ਪਹੁੰਚ ਕੀਤੀ ਜਂਦੀ ਹੈ. ਇਸ ਸਟੇਜ ਤਕ ਲਗਭਗ ਅੱਸੀ ਪਰਸੈੰਟ ਲੋਕੀਂ ਜਾਂ ਤੇ ਠੀਕ ਹੋ ਜਾਂਦੇ ਹਨ ਜਾਂ ਬੀਮਾਰੀ ਨੂੰ ੳੱਪਰ ਵਾਲੇ ਦੀ ਪ੍ਰਕੋਪੀ ਸਮਝਕੇ ਬੀਮਾਰੀ ਨਾਲ ਸਮਝੌਤਾ ਕਰ ਲੈੰਦੇ ਹਨ. ਬਾਕੀ ਦੇ ਬੀਮਾਰ ਸ਼ਹਰੀ ਡਾਕਟਰ ਜਾਂ ਹਸਪਤਾਲ ਦੀ ਸ਼ਰਣ ਲੈਂਦੇ ਹਨ, ਜਿੱਥੋਂ ਕਿ ਦੋ ਤਿੰਨ ਪਰਸੈੰਟ ਬੀਮਾਰਾਂ ਨੂੰ ਹੀ ਪੋਸਟ ਗਰੈਜੂਯੇਟ ਹਸਪਤਾਲਾਂ ਚ ਜਾਣਾ ਪੈਂਦਾ ਹੈ, ਪ੍ਰਾਈਵੇਟ ਹਸਪਤਾਲ ਚ ਬਹੁਤ ਅਮੀਰ ਲੋਕੀਂ ਹੀ ਜਾ ਸਕਦੇ ਹਨ. ਪੈਸੇ ਦੀ ਕਮੀ ਕਾਰਣ ਬਹੁਤ ਲੋਕੀਂ ਇਧਰ ੳਧਰ ਦੀ ਦਵਾਦਾਰੂ ਨਾਲ ਹੀ ਵਕਤ ਗੁਜਾਰਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ. ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ  ਭਾਰਤ ਦੇ ਪਰਂਪਰਾਵਾਦੀ ਸੇਹਤ ਸਿਸਟਮ ਦੀ ਵਜੋਂ ਜਨਤਾ ਦਾ ਬਹੁਤ ਵੱਡਾ ਹਿੱਸਾ ਅਪਣੀ ਸੇਹਤ ਦੇ ਸੰਬੰਧ ਚ ਆਤਮ ਨਿਰਭਰ ਹੈ.   ਜੇਕਰ ਐਸਾ ਨ ਹੁੰਦਾ ਤੇ ਭਾਰਤ ਦੇ ਹਸਪਤਾਲਾਂ ਚ ਜਿੱਥੇ ਕਿ ਅੱਜ ਇੰਨੇ ਘੱਟ ਲੋਕੀਂ ਜਾਂਦੇ ਹਨ, ਖੜੋਣ ਨੂੰ ਜਗਾ ਵੀ ਨ ਮਿਲਦੀ ਅਤੇ ਸਰਕਾਰੀ ਖਜਾਨੇ ਦਾ ਬਹੁਤ ਵੱਡਾ ਹਿੱਸਾ ਸੇਹਤ ਵਿਭਾਗ ਦੀ ਭੇਟਾਂ ਚੜਿਆ ਹੁੰਦਾ.ਜਰਮਨ ਚ ਵੀ ਕਿਸੇ ਵੇਲੇ ਲੋਕੀਂ ਅੱਜ ਨਾਲੋਂ ਬਹਤੁ ਜਿਆਦਾ ਘਰੇਲੂ ਨੁਸਖਿਆਾਂ ਤੇ ਨਿਰਭਰ ਸਨ. ਸਭਿਯਤਾ ਅਤੇ ਇੰਡਸਟਰੀਅਲ ਜੀਵਨ ਪ੍ਰਣਾਲੀ ਦੇ ਵਿਕਾਸ ਵਜੋਂ ਸਮੇਂ, ਸੇਹਤ ਲਈ ਅਪਣੀ ਜਿੰਮੇਵਾਰੀ ਵਾਰੇ ਗਿਆਨ ਦੀ ਘਾਟ ਸਮਾਜ ਦਾ ਅੰਗ ਬਣਦੀ ਗਈ. ਐਲੋਪੈਥਿਕ ਦਵਾਈ ਦੇ ਚਮਤਕਾਰੀ ਅਸਰ ਨੇ ਲੋਕਾਂ ਨੂੰ ਅਪਣੀ ਸੇਹਤ ਦੀ ਦੇਖਭਾਲ ਵਾਰੇ ਖੁਦ ਸੋਚਣ ਨੂੰ ਜਾਂ ਘਰੇਲੂ ਨੁਸਖਿਆਂ ਨਾਲ ਕਈ ਕਈ ਦਿਨ ਬੀਮਾਰੀ ਦਾ ਮੁਕਾਬਲਾ ਕਰਨ ਤੋਂ ਦੂਰ ਕਰ ਦਿੱਤਾ. ਕਰਾਂਕਨ ਫਰਜਿਸ਼ਰੁੰਗ ਦੇ ਆੳਣ ਨਾਲ ਇਸ ਸੋਚ ਨੂੰ ਹੋਰ ਵੀ ਤੇਜ ਹਵਾ ਮਿਲੀ. ਸਿਰ ਦਰਦ ਹੋਵੇ ਜਾਂ ਜੁਕਾਮ, ਕਰਾਂਕਨ ਫਰਜਿਸ਼ਰੁੰਗ ਵਾਲੇ ਕਾਰਡ ਨੂੰ ਲੈਕੇ ਡਾਕਟਰ ਕੋਲ ਜਾਣਾ ਆਮ ਰਿਵਾਜ ਬਣ ਗਿਆ. ਔਕੜ ਸਮੇਂ ਸਰਬੱਤ ਦੇ ਭਲੇ ਲਈ ਬਣੀ ਕਰਾਂਕਨ ਫਰiਜਸ਼ਰੁੰਗ ਆਰਥਿਕ ਭਾਰ ਥੱਲੇ ਦਬਣ ਲੱਗ ਪਈ.

ਦਵਾਈਆਂ ਦੀ ਕੀਮਤ ਜਰਮਨ ਚ ਬਹੁਤ ਜਿਆਦਾ ਹੈ ਕਿੳਂ ਕਿ ਦਵਾਈਆਂ ਬਣਾੳਣ ਵਾਲੀਆਂ ਕੰਪਨੀਆਂ ਨੂੰ ਦਵਾਈਆਂ ਦੇ ਰੇਟ ਆਪ ਹੀ ਤਹ ਕਰਨ ਦੀ ਖੁਲੀ ਛੁੱਟੀ ਹੈ. ਨਿਤ ਨਵੇਂ ਮੈਡੀਕਲ ੳਪਕਰਣਾਂ, ਬਹੁਤ ਜਿਆਦਾ ਹਸਪਤਾਲਾਂ ਅਤੇ ਕਰਾਂਕਨਕਾਸੇਆਂ ਦੇ ਖਰਚੇ ਕਰਾਂਕਨ ਫਰਜਿਸ਼ਰੁੰਗ ਦੀ ਹੋਂਦ ਨੂੰ ਖਤਰੇ ਵਲ ਧਕੇਲ ਰਹੇ ਹਨ. ਸਰਕਾਰ ਇਸ ਸਿਸਟਮ ਨੂੰ ਬਰਕਰਾਰ ਰੱਖਣ ਲਈ ਬਹੁਤ ਜਿਆਦਾ ਪਬਲਿਕ ਫ਼ੰਡਜ ਖੁਦ ਖਰਚ ਕਰਦੀ ਹੈ ਜੋ ਕਿ ਭਵਿੱਖ ਲਈ ਇਕ ਆਰਥਿਕ ਸੰਕਟ ਬਣਦਾ ਜਾ ਰਹਿਆ ਹੈ.

ਰਾਮ ਪ੍ਰਹਲਾਦ ਸ਼ਰਮਾ, ਡੋਲਮੇਚਰ, 01727105507