ਜਲੰਧਰ 4 ਫਰਬਰੀ (ਮਪ) ਸਹੀਦ ਬਾਬਾ ਨੱਥਾ ਸਿੰਘ ਜੀ ਦੇ ਪਵਿੱਤਰ ਅਸਥਾਨ ਪਿੰਡ ਕੰਦੋਲਾ ਕਲਾਂ ਵਿਖੇ ਸ: ਮਹਿੰਦਰ ਸਿੰਘ (ਧਾਲੀਵਾਲ) ਸਾਬਕਾ ਪ੍ਰਧਾਨ ਜੀ ਦੀ ਬਰਸੀ ਨੂੰ ਮੁੱਖ ਰੱਖ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ! ਭੋਗ ਤੋ ਅਪਰੰਤ ਜਥੇਦਾਰ ਸੁਖਵੀਰ ਸਿੰਘ (ਸੁੰਨੜ) ਸਰਪੰਚ ਦੇ ਢਾਡੀ ਜਥੇ ਨੇ ਸਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਸੰਗ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ! ਇਸ ਸਮੇ ਅੁਚੇਚੇ ਤੋਰ ਤੇ ਜਰਮਨ ਤੋ ਪਹੁੰਚੇ ਹੋਏ ਸਵਿ: ਸ: ਮਹਿੰਦਰ ਸਿੰਘ ਜੀ ਦੇ ਲੜਕੇ ਸ: ਹਰਜਿੰਦਰ ਸਿੰਘ (ਧਾਲੀਵਾਲ) ਨੇ ਅੁੱਦਮ ਕਰਕੇ ਹਰ ਸਾਲ ਦੀ ਤਰਾ ਛੋਟੇ-ਛੋਟੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਨ ਦਾ ਜਤਨ ਕੀਤਾ! ਜਿੰਨਾ ਬੱਚਿਆਂ ਨੇ ਸਟੇਜ ਤੋ ਜਵਾਨੀ ਜਪੁਜੀ ਸਾਹਿਬ, ਦੱਸ ਗੁਰੂਆਂ ਦੇ ਨਾਮ, ਪੰਜ ਪਿਆਰਿਆਂ ਦੇ ਨਾਮ ਜਾ ਹੋਰ ਧਾਰਮਿਕ ਕਬਿਤਾਵਾ ਸੁਣਾਈਆਂ! ਅੂੰਨਾਂ ਬੱਚਿਆਂ ਨੂੰ ਸਨਮਾਤ ਕੀਤਾ ਗਿਆ ਸਨਮਾਨ ਚਿੰਨ ਦੇਕੇ ਜਿਸ ਵਿੱਚ ਤਕਰੀਬਨ 65 ਬੱਚਿਆਂ ਨੇ ਹਿੱਸਾ ਲਿਆ! ਇਸ ਮੋਕੇ ਸੁਖਵੀਰ ਸਿੰਘ (ਸੂੰਨੜ) ਜੀ ਦੇ ਢਾਡੀ ਜਥੇ ਵਲੋ ਕਢਾਈ ਗਈ ਸੀਡੀ ਨੂੰ ਵੀ ਰਲੀਜ ਕੀਤਾ ਗਿਆ! ਅੰਤ ਵਿੱਚ ਧਾਲੀਵਾਲ ਪ੍ਰਵਾਰ ਵਲੋ ਆਏ ਹੋਏ ਰਿਸਤੇਦਾਰ ਅਤੇ ਸੇਵਾਦਾਰਾਂ ਨੂੰ ਵੀ ਸਨਮਾਨ ਚਿੰਨ ਦੇਕੇ ਸਨਮਾਤ ਕੀਤਾ ਗਿਆ! ਅਤੇ ਆਈ ਹੋਈ ਸੰਗਤ ਦਾ ਤਹਿਦਿਲੋ ਧੰਨਵਾਦ ਕੀਤਾ ਗਿਆ! ਗੁਰੂ ਕੇ ਲੰਗਰ ਅਤੁੱਤ ਵਰਤਾਏ ਗਏ!